ਖ਼ਾਲਸਾ ਪੰਥ (ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ-
ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਮੁਗ਼ਲ ਸ਼ਾਸਕਾਂ ਦਾ ਅਤਿਆਚਾਰ ਬਹੁਤ ਵੱਧ ਗਿਆ ਸੀ। ਉਹ ਗ਼ੈਰ ਮੁਸਲਮਾਨਾਂ ਤੇ ਬਹੁਤ ਜ਼ੁਲਮ ਕਰਦੇ ਸਨ। ਉਹਨਾਂ ਨੂੰ ਮੁਸਲਮਾਨ ਧਰਮ ਅਪਨਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਗਰੀਬ ਲੋਕਾਂ ਦੀ ਹਾਲਤ ਤਰਸਯੋਗ ਸੀ। ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੲੀ ਜੰਗਾਂ ਲੜੀਆਂ। ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਖੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਗਿਦੜੋਂ ਸ਼ੇਰ ਬਣਾਉਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ। ਅੰਮ੍ਰਿਤ ਛਕ ਕੇ ਸਿੱਖ ਕੌਮ ਦਾ ਜਨਮ ਹੋਇਆ। ਸਿੱਖ ਇਕ ਵੱਖਰੀ ਕੌਂਮ ਹੈ।
"ਖ਼ਾਲਸਾ" ਸ਼ਬਦ ਦਾ ਮਤਲਬ-
ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ' ਖਾਲਿਸ ' ਤੋਂ ਬਣਿਆ ਹੈ ਜਿਸਦਾ ਅਰਥ ਹੈ- ਪਾਕ, ਸ਼ੁੁੱੱਧ,ਬੇਐਬ ਜਾਂ ਬੇਦਾਗ਼ ਹੋੋੋਣਾ । ਖ਼ਾਲਸਾ ਪੰਥ ਸਭ ਤੋਂ ਨਿਆਰਾ ਹੈ।
ਖ਼ਾਲਸਾ ਪੰਥ ਦੀ ਸਾਜਨਾ-
ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ,1699 ਈ: ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਇਕੱਠ ਵਿੱਚ ਬੁਲਾਇਆ। ਸੰਗਤਾਂ ਦਾ ਭਾਰੀ ਇਕੱਠ ਕੀਤਾ। ਇਸ ਵਿੱਚ 80 ਹਜ਼ਾਰ ਸਿੱਖ ਸ਼ਰਧਾਲੂ ਪਹੁੰਚੇ। ਫਿਰ ਗੁਰੂ ਜੀ ਸਟੇਜ ਤੇ ਖੜ੍ਹੇ ਹੋ ਕੇ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢ ਕੇ ਲਹਿਰਾਈ ਅਤੇ ਉੱਚੀ ਗਰਜ਼ ਕੇ ਕਿਹਾ ਕਿ ਉਹਨਾਂ ਨੂੰ ਸਿੱਖ ਧਰਮ ਲਈ ਇਕ ਸ਼ੀਸ਼ ਦੀ ਲੋੜ ਹੈ। ਸੰਗਤਾਂ ਵਿੱਚ ਛਨਾਟਾ ਛਾ ਗਿਆ, ਸਾਰੇ ਚੁੱਪ ਹੋ ਗਏ ਸਨ। ਗੁਰੂ ਜੀ ਨੇ ਕਿਹਾ ਕੌਣ ਹੋ ਧਰਮ ਲਈ ਆਪਣਾ ਸ਼ੀਸ਼ ਦੇ ਸਕਦਾ ਹੈ। ਗੁਰੂ ਜੀ ਤਿੰਨ ਵਾਰ ਗਰਜੇ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਖੱਤਰੀ ਸਭਾ ਚੋਂ ਖੜ੍ਹੇ ਹੋਏ। ਉਹਨਾਂ ਨੇ ਕਿਹਾ ਮੈਂ ਤਿਆਰ ਹਾਂ। ਗੁਰੂ ਜੀ ਭਾਈ ਦਇਆ ਰਾਮ ਜੀ ਨੂੰ ਬਾਂਹ ਫੜ ਕੇ ਤੰਬੂ ਵਿੱਚ ਲੈਣ ਗਏ, ਅੰਦਰ ਕੁਝ ਡਿੱਗਣ ਦੀ ਆਵਾਜ਼ ਆਈ। ਸਾਰੇ ਡਰ ਗਏ। ਫਿਰ ਗੁਰੂ ਜੀ ਖੂਨ ਨਾਲ ਲੱਥਪੱਥ ਤਲਵਾਰ ਲੈਕੇ ਤੰਬੂ ਚੋਂ ਬਾਹਰ ਨਿਕਲੇ। ਉਹਨਾਂ ਨੇ ਇਕ ਹੋਰ ਸ਼ੀਸ਼ ਦੀ ਮੰਗ ਕੀਤੀ, ਸਾਰੇ ਚੁੱਪ ਸਨ।ਭੀੜ ਵਿਚੋਂ ਭਾਈ ਧਰਮ ਦਾਸ ਜੀ ਸ਼ੀਸ਼ ਦੇਣ ਲਈ ਅੱਗੇ ਵਧੇ। ਫਿਰ ਗੁਰੂ ਜੀ ਧਰਮ ਦਾਸ ਜੀ ਨੂੰ ਤੰਬੂ ਵਿੱਚ ਲੈਕੇ ਗਏ, ਫਿਰ ਕੁਝ ਡਿੱਗਣ ਦੀ ਆਵਾਜ਼ ਆਈ। ਗੁਰੂ ਜੀ ਖੂਨ ਨਾਲ ਲਿਬੜੀ ਹੋਈ ਤਲਵਾਰ ਲੈਕੇ ਤੰਬੂ ਚੋਂ ਬਾਹਰ ਨਿਕਲੇ। ਇਸ ਤਰ੍ਹਾਂ ਵਾਰੀ-ਵਾਰੀ ਭਾਈ ਸਾਹਿਬ ਜੀ, ਭਾਈ ਮੋਹਕਮ ਚੰਦ ਜੀ, ਭਾਈ ਹਿੰਮਤ ਜੀ ਬਲਿਦਾਨ ਦੇਣ ਲਈ ਅੱਗੇ ਆਏ। ਅੰਮ੍ਰਿਤ ਛਕ ਕੇ ਹੁਣ ਉਹ ਖ਼ਾਲਸਾ ਛਜ ਗਏ ਸਨ। ਹੁਣ ਉਹ ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ,ਮਹੋਕਮ ਸਿੰਘ, ਹਿੰਮਤ ਸਿੰਘ ਬਣ ਗਏ ਸਨ।
ਖ਼ਾਲਸਾ ਪੰਥ ਦੀ ਮਹੱਤਤਾ-
ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਜਾਤ- ਪਾਤ ਬਹੁਤ ਪ੍ਰਚਿਲਤ ਸੀ।ਪੰਜ ਪਿਆਰੇ ਵੀ ਵੱਖ-ਵੱਖ ਜਾਤਾਂ ਚੋਂ ਸਨ। ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਜਾਤ-ਪਾਤ ਦਾ ਖਾਤਮਾ ਕੀਤਾ। ਖ਼ਾਲਸਾ ਦੀ ਕੋਈ ਜਾਤ ਨਹੀਂ ਹੁੰਦੀ।ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੀ ਸਿੱਖਿਆ ਦਿੱਤੀ। ਖ਼ਾਲਸਾ ਪੰਥ ਵਿੱਚ ਸਭ ਧਰਮਾਂ ਲਈ ਖੁੱਲੇ ਦਰਵਾਜ਼ੇ ਹਨ।
ਖੰਡੇ ਦੀ ਪਾਹੁਲ ਛਕਾਉਣਾ-
ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਵੱਡਾ ਸਰਬਲੋਹੀਏ ਦੇ ਬਾਟਾ ਲਿਆ।ਉਸ ਵਿਚ ਪਵਿੱਤਰ ਪਾਣੀ ਲਿਆ, ਉਸ ਵਿਚ ਖੰਡਾ ਹਿਲਾਇਆ। ਗੁਰੂ ਜੀ ਨੇ ਪੰਜ ਬਾਣੀਆਂ ਦਾ ਪਾਠ ਕੀਤਾ ਅਤੇ ਅੰਮ੍ਰਿਤ ਤਿਆਰ ਕਰਦੇ ਰਹੇ।ਉਸੇ ਵੇਲੇ ਮਾਤਾ ਜੀਤੋ ਜੀ ਕੁੱਝ ਪਤਾਸੇ ਲੈਕੇ ਆਏ। ਉਹਨਾਂ ਨੇ ਪਤਾਸੇ ਅੰਮ੍ਰਿਤ ਵਿੱਚ ਪਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪਤਾਸੇ ਅੰਮ੍ਰਿਤ ਵਿੱਚ ਘੋਲ ਦਿੱਤੇ। ਗੁਰੂ ਜੀ ਨੇ ਬਚਨ ਕੀਤਾ ਕਿ ਖ਼ਾਲਸਾ ਬਹਾਦੁਰ ਹੋਣ ਦੇ ਨਾਲ-ਨਾਲ ਉਸਦਾ ਸੁਭਾਅ ਵੀ ਮਿੱਠਾ ਹੋਵੇਗਾ।ਸਭ ਤੋਂ ਪਹਿਲਾਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਗੋਡਿਆਂ ਭਾਰ ਖੜ੍ਹੇ ਹੋਣ ਲਈ ਕਿਹਾ ਤੇ ' ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ' ਬੋਲਣ ਲਈ ਕਿਹਾ। ਗੁਰੂ ਜੀ ਨੇ ਵਾਰੀ ਵਾਰੀ ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਕੇਸਾਂ ਤੇ ਅੰਮ੍ਰਿਤ ਦੇ ਛਿੱਟੇ ਮਾਰੇ। ਇਸ ਤਰ੍ਹਾਂ ਉਹਨਾਂ ਨੂੰ ਗੁਰੂ ਕਾ ਖ਼ਾਲਸਾ ਨਾਮ ਬਖਸ਼ਿਆ। ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਗੁਰੂ ਜੀ ਨੇ ਖਾਲਸੇ ਨੂੰ ਕਿਹਾ ਕਿ ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈ। ਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਵੀ ਪੰਜ ਪਿਆਰੇ ਇਕ ਥਾਂ ਤੇ ਸ਼ਾਬਤ ਸੂਰਤ ਵਿੱਚ ਹੋਣਗੇ, ਉਥੇ ਗੁਰੂ ਜੀ ਆਪ ਹਾਜ਼ਰ ਨਾਜ਼ਰ ਹੋਣਗੇ।
ਗੁਰੂ ਜੀ ਦਾ ਅੰਮ੍ਰਿਤ ਛਕਣਾ-
ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਉਹਨਾਂ ਨੂੰ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ।ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਕਿਵੇਂ ਅੰਮ੍ਰਿਤ ਛਕਾ ਸਕਦੇ ਹਾਂ, ਤਾਂ ਗੁਰੂ ਜੀ ਨੇ ਕਿਹਾ ਕਿ ਗੁਰੂ ਅਤੇ ਚੇਲੇ ਵਿਚ ਕੋਈ ਫਰਕ ਨਹੀਂ ਹੈ। ਖ਼ਾਲਸੇ ਨੂੰ ਇਹ ਬਖਸ਼ਿਸ਼ ਵਾਹਿਗੁਰੂ ਵੱਲੋਂ ਹੋਈ ਹੈ। ਵਾਹਿਗੁਰੂ ਦੀ ਉਹਨਾਂ ਤੇ ਮਹਿਰ ਹੋਈ ਹੈ, ਇਸ ਲਈ ਉਹ ਕੋਈ ਸੰਸਾ ਨਾ ਕਰਨ। ਮੈਂ ਵਾਹਿਗੁਰੂ ਦਾ ਨਿਮਾਣਾ ਜਿਹਾ ਸੇਵਕ ਹਾਂ ਮੇਰੇ ਤੇ ਖ਼ਾਲਸਾ ਦੀ ਮੋਹਰ ਲਾਈ। ਇਸ ਤਰ੍ਹਾਂ ਗੁਰੂ ਜੀ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਖ਼ਾਲਸਾ ਪੰਥ ਦੇ ਸਿਧਾਂਤ-
ਖ਼ਾਲਸਾ ਪੰਥ ਦੀ ਸਾਜਨਾ ਤੋਂ ਇਲਾਵਾ ਗੁਰੂ ਜੀ ਨੇ ਸਿੱਖਾਂ ਨੂੰ ਖ਼ਾਲਸਾ ਪੰਥ ਦੇ ਸਿਧਾਂਤਾਂ ਬਾਰੇ ਵੀ ਦੱਸਿਆ। ਗੁਰੂ ਜੀ ਨੇ ਸਿੱਖਾਂ ਨੂੰ ਜੋ ਸਿਧਾਂਤ ਦਿੱਤੇ ਇਸ ਤਰ੍ਹਾਂ ਹਨ-
1. ਖ਼ਾਲਸਾ ਇਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖੇਗਾ ਅਤੇ ਵਾਹਿਗੁਰੂ ਤੋਂ ਇਲਾਵਾ ਹੋਰ ਕਿਸੇ ਦੇਵੀ ਦੇਵਤਿਆਂ, ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰੇਗਾ।
2. ਖ਼ਾਲਸਾ ਸਭ ਨੂੰ ਇਕ ਸਮਾਨ ਸਮਝੇਗਾ ਜਾਤ-ਪਾਤ ਤੋਂ ਦੂਰ ਤੇ
ਅਤੇ ਸਾਰਿਆਂ ਨਾਲ ਰਲ ਮਿਲ ਕੇ ਰਹੇਗਾ।
3. ਖ਼ਾਲਸੇ ਦਾ ਜੀਵਨ ਉੱਚ ਨੈਤਿਕ ਬਤੀਤ ਕਰਨਾ,ਪਰਾਈ ਇਸਤਰੀ ਦੀ ਇੱਜ਼ਤ ਕਰਨੀ, ਤੰਬਾਕੂ,ਮਾਸ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਾ।
4. ਖ਼ਾਲਸਾ ਹਰ ਸਮੇਂ ਸ਼ਾਸਤਰ ਧਾਰਨ ਕਰੇਗਾ, ਹਮੇਸ਼ਾ ਤਿਆਰ ਬਰ ਤਿਆਰ ਰਹੇਗਾ।
5. ਖ਼ਾਲਸਾ ਪੰਜ ਕਕਾਰ ਜਿਵੇਂ ਕੇਸ ,ਕੰਗਾਂ,ਕੜਾ,ਕਿਰਪਾਨ, ਕਛਹਿਰਾ ਧਾਰਨ ਕਰੇਗਾ।
6. ਖ਼ਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਪੰਜ ਬਾਣੀਆਂ ਦਾ ਜਾਪ ਕਰੇਗਾ।
7. ਖ਼ਾਲਸਾ ਸਿੱਖ ਧਰਮ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹੇਗਾ।
8. ਖ਼ਾਲਸਾ ਕਿਸੇ ਤੇ ਜ਼ੁਲਮ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਹੁੰਦਾ ਬਰਦਾਸ਼ਤ ਕਰੇਗਾ।
9. ਖ਼ਾਲਸਾ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਚੋਂ ਦਸਵੰਧ ਧਰਮ ਲਈ ਕੱਢੇਗਾ।
10. ਖ਼ਾਲਸਾ ਆਪਸ ਵਿੱਚ ਮਿਲਦੇ ਹੋਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇਗਾ।
11. ਖ਼ਾਲਸਾ ਮਰਦ ਆਪਣੇ ਨਾਮ ਪਿਛੇ ਸਿੰਘ ਅਤੇ ਇਸਤਰੀ ਕੌਰ ਲਗਾਵੇਗੀ। ਖ਼ਾਲਸਾ ਆਪਣਾ ਹਰ ਫੇਸਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨਕੇ ਕਰੇਗਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ





0 Comments